ਪ੍ਰਬੰਧਕ ਕਿਰਿਆਸ਼ੀਲਤਾ ਸਮੀਖਿਆ/ਭਾਈਚਾਰਿਆਂ ਲਈ ਨੋਟਿਸ
Please select a language and use the text without <translate> tags by using the button "View raw source":
ਜ਼ਰੂਰੀ: ਪ੍ਰਬੰਧਕ ਕਿਰਿਆਸ਼ੀਲਤਾ ਸਮੀਖਿਆ
ਸਤਿ ਸ੍ਰੀ ਅਕਾਲ। 2013 ਵਿੱਚ ਗਲੋਬਲ ਭਾਈਚਾਰੇ ਦੀ ਸਹਿਮਤੀ ਨਾਲ਼ "ਉੱਨਤ ਹੱਕਾਂ" (ਪ੍ਰਬੰਧਕ, ਪ੍ਰਸ਼ਾਸਕ, ਇੰਟਰਫੇਸ ਪ੍ਰਬੰਧਕ, ਆਦਿ) ਨੂੰ ਹਟਾਉਣ ਲਈ ਇੱਕ ਨੀਤੀ ਅਪਣਾਈ ਗਈ ਸੀ। ਇਸ ਨੀਤੀ ਦੇ ਅਨੁਸਾਰ, ਸਟੇਵਰਡਸ ਸਾਰੇ ਵਿਕੀਮੀਡੀਆ ਫਾਊਂਡੇਸ਼ਨ ਵਿਕੀਆਂ 'ਤੇ ਪ੍ਰਸ਼ਾਸਕਾਂ ਦੀ ਗਤੀਵਿਧੀ ਦੀ ਸਮੀਖਿਆ ਕਰ ਰਹੇ ਹਨ, ਜਿਹਨਾਂ ਉੱਤੇ ਕੋਈ ਅਕਿਰਿਆਸ਼ੀਲਤਾ ਨੀਤੀ ਨਹੀਂ ਹੈ। ਸਾਡੀ ਸਭ ਤੋਂ ਵਧੀਆ ਜਾਣਕਾਰੀ ਅਨੁਸਾਰ, ਤੁਹਾਡੇ ਵਿਕੀ ਕੋਲ਼ ਅਕਿਰਿਆਸ਼ੀਲ ਖਾਤਿਆਂ ਤੋਂ "ਉੱਨਤ ਹੱਕਾਂ" ਨੂੰ ਹਟਾਉਣ ਲਈ ਕੋਈ ਰਸਮੀ ਪ੍ਰਕਿਰਿਆ ਨਹੀਂ ਹੈ। ਇਸਦਾ ਮਤਲਬ ਹੈ ਕਿ ਸਟੇਵਰਡਸ ਪ੍ਰਬੰਧਕ ਗਤੀਵਿਧੀ ਸਮੀਖਿਆ ਦੇ ਅਨੁਸਾਰ ਇਸਦਾ ਧਿਆਨ ਰੱਖਣਗੇ।
ਅਸੀਂ ਇਹ ਨਿਰਧਾਰਤ ਕੀਤਾ ਹੈ ਕਿ ਹੇਠਾਂ ਦਿੱਤੇ ਵਰਤੋਂਕਾਰ ਅਕਿਰਿਆਸ਼ੀਲਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ (2 ਸਾਲਾਂ ਤੋਂ ਵੱਧ ਸਮੇਂ ਲਈ ਕੋਈ ਸੋਧ ਨਹੀਂ ਅਤੇ ਕੋਈ ਲੌਗ ਕੀਤੀਆਂ ਕਾਰਵਾਈਆਂ ਨਹੀਂ):
- ਵਰਤੋਂਕਾਰ 1 (ਪ੍ਰਬੰਧਕ)
- ਵਰਤੋਂਕਾਰ 2 (ਪ੍ਰਸ਼ਾਸਕ, ਪ੍ਰਬੰਧਕ)
- ਵਰਤੋਂਕਾਰ 3 (ਪ੍ਰਸ਼ਾਸਕ)
- ਵਰਤੋਂਕਾਰ 4 (ਇੰਟਰਫੇਸ ਪ੍ਰਬੰਧਕ)
- ...
ਇਹਨਾਂ ਵਰਤੋਂਕਾਰਾਂ ਨੂੰ ਜਲਦੀ ਹੀ ਇੱਕ ਸੂਚਨਾ ਪ੍ਰਾਪਤ ਹੋਵੇਗੀ, ਜਿਸ ਵਿੱਚ ਉਹਨਾਂ ਨੂੰ ਇੱਕ ਭਾਈਚਾਰਾ ਚਰਚਾ ਸ਼ੁਰੂ ਕਰਨ ਲਈ ਕਿਹਾ ਜਾਵੇਗਾ ਜੇਕਰ ਉਹ ਆਪਣੇ ਕੁਝ ਜਾਂ ਸਾਰੇ ਅਧਿਕਾਰ ਬਰਕਰਾਰ ਰੱਖਣਾ ਚਾਹੁੰਦੇ ਹਨ। ਜੇਕਰ ਵਰਤੋਂਕਾਰ ਜਵਾਬ ਨਹੀਂ ਦਿੰਦੇ ਹਨ, ਤਾਂ ਪ੍ਰਬੰਧਕਾਂ ਦੁਆਰਾ ਉਹਨਾਂ ਦੇ ਉੱਨਤ ਅਧਿਕਾਰ ਹਟਾ ਦਿੱਤੇ ਜਾਣਗੇ।
ਹਾਲਾਂਕਿ, ਜੇਕਰ ਤੁਸੀਂ ਇੱਕ ਭਾਈਚਾਰੇ ਦੇ ਤੌਰ 'ਤੇ ਗਲੋਬਲ ਗਤੀਵਿਧੀ ਸਮੀਖਿਆ ਪ੍ਰਕਿਰਿਆ ਨੂੰ ਛੱਡ ਕੇ ਆਪਣੀ ਖ਼ੁਦ ਦੀ ਗਤੀਵਿਧੀ ਸਮੀਖਿਆ ਪ੍ਰਕਿਰਿਆ ਬਣਾਉਣਾ ਚਾਹੁੰਦੇ ਹੋ, ਇਹਨਾਂ ਅਕਿਰਿਆਸ਼ੀਲ ਅਧਿਕਾਰ ਧਾਰਕਾਂ ਬਾਰੇ ਇੱਕ ਹੋਰ ਫੈਸਲਾ ਲੈਣਾ ਚਾਹੁੰਦੇ ਹੋ, ਜਾਂ ਪਹਿਲਾਂ ਹੀ ਕੋਈ ਨੀਤੀ ਹੈ ਜਿਸਨੂੰ ਲੱਭ ਨਹੀਂ ਸਕੇ, ਤਾਂ ਕਿਰਪਾ ਕਰਕੇ ਮੈਟਾ-ਵਿਕੀ 'ਤੇ ਸਟੇਵਰਡਾਂ ਨੂੰ ਸੂਚਿਤ ਕਰੋ ਤਾਂ ਜੋ ਸਾਨੂੰ ਪਤਾ ਹੋਵੇ ਕਿ ਤੁਹਾਡੇ ਵਿਕੀ 'ਤੇ ਅਧਿਕਾਰ ਸਮੀਖਿਆ ਨਾਲ ਅੱਗੇ ਨਹੀਂ ਵਧਣਾ ਹੈ। ਧੰਨਵਾਦ,