Oral Culture Transcription Toolkit/Interview Questions/Punjabi
This page is under construction. Please help review and edit this page. |
ਭਾਸ਼ਾਵਾਂ ਦਾ ਦਸਤਾਵੇਜੀਕਰਨ
ਤੇ
ਪੁਨਰ-ਸੁਰਜੀਤੀ ਪ੍ਰੋਜੈਕਟ
ਸਿੱਟਿਆਂ ਦਾ ਮਸੌਦਾ
ਨੋਹ ਉਸਮਾਨ
ਅੰਨਾ ਲੁਇਸਾ ਡੇਗਨਏਓਲਟ
ਕ੍ਰਿਸਟਨ ਚੇਰਨਸ਼ੋਫ਼
ਭਾਗ 1: ਸ਼ੁਰੂਆਤੀ ਜੀਵਨ/ਮੁਢਲਾ ਜੀਵਨ/ਬਚਪਨ
edit1. ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ? ਤੁਹਾਡਾ ਪਰਿਵਾਰਕ ਪਿਛੋਕੜ ਕੀ ਹੈ? ਤੁਹਾਡੀਆਂ ਮੂਲ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ? 2. ਤੁਹਾਡੇ ਪਰਿਵਾਰ ਦਾ ਪਿਛੋਕੜ ਕਿੱਥੋਂ ਦਾ ਸੀ? ਤੁਸੀਂ ਉਸ ਥਾਂ ਬਾਰੇ ਕੀ ਕੁਝ ਜਾਣਦੇ ਹੋ? ਕੀ ਤੁਸੀਂ ਕਦੇ ਉਸ ਥਾਂ ਦਾ ਦੌਰਾ ਕੀਤਾ ਹੈ? 3. ਕੀ ਤੁਸੀਂ ਆਪਣੇ ਵੱਡੇ-ਵਡੇਰਿਆਂ ਬਾਰੇ, ਜਿਨ੍ਹਾਂ ਨੂੰ ਤੁਸੀਂ ਕਦੇ ਜਾਣਿਆ ਨਹੀਂ, ਗੱਲਾਂ ਸੁਣਦੇ ਹੋਏ ਵੱਡੇ ਹੋਏ ਹੋ? 4. ਆਪਣੀ ਭਾਸ਼ਾ ਨਾਲ ਆਪਣੇ ਸਭਿਆਚਾਰਕ, ਰੂਹਾਨੀ ਤੇ ਇਤਿਹਾਸਿਕ ਰਿਸ਼ਤਿਆਂ ਬਾਰੇ ਥੋੜ੍ਹਾ ਜਿਹਾ ਦੱਸੋ। 5. ਤੁਸੀਂ ਕਿਹੜੇ-ਕਿਹੜੇ ਹੁਨਰ (ਮਸਲਨ ਖਾਣਾ ਬਣਾਉਣਾ, ਤਰਖਾਣਾ ਕੰਮ, ਸ਼ਿਲਪਕਾਰੀ) ਸਿੱਖੇ ਹਨ ਤੇ ਤੁਹਾਨੂੰ ਇਹ ਕਿਸ ਨੇ ਸਿਖਾਏ? ਪਰਿਵਾਰ ਨਾਲ ਮਿਲ-ਜੁਲ ਕੇ ਕੀ-ਕੀ ਕੰਮ ਕਰਦਾ ਸੀ? 7. ਤੁਹਾਨੂੰ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਬਾਰੇ ਕੀ ਕੁਝ ਯਾਦ ਹੈ? 8. ਆਪਣੇ ਭੈਣ-ਭਰਾਵਾਂ ਬਾਰੇ ਤੇ ਬਚਪਨ ਵਿੱਚ ਉਨ੍ਹਾਂ ਨਾਲ ਆਪਣੇ ਸੰਬੰਧਾਂ ਬਾਰੇ ਥੋੜ੍ਹਾ ਵੇਰਵਾ ਦਿਓ। ਉਹ ਸਾਰੇ ਜਾਣੇ ਰਲ ਕੇ ਕੀ-ਕੀ ਕਰਦੇ ਸਨ। ਕਿਹੜੀਆਂ ਗੱਲਾਂ ਨੂੰ ਲੈ ਕੇ ਉਨ੍ਹਾਂ ਵਿੱਚ ਝਗੜੇ ਹੁੰਦੇ ਸਨ? ਕਿਸ ਦੇ ਉਹ ਸਭ ਤੋਂ ਨੇੜੇ ਸਨ? 9. ਤੁਹਾਡੇ ਪਰਿਵਾਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਕੀ ਤੁਹਾਨੂੰ ਯਾਦ ਹੈ ਕਿ ਤੁਹਾਡੇ ਪਰਿਵਾਰ ਨੂੰ ਕਦੇ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਿਆ? ਕੀ ਤੁਹਾਨੂੰ ਯਾਦ ਹੈ ਕਿ ਤੁਹਾਨੂੰ ਕਦੇ ਲੋੜੀਂਦੀਆਂ ਜਾਂ ਉਨ੍ਹਾਂ ਚੀਜ਼ਾਂ ਤੋਂ ਬਿਨਾ ਗੁਜ਼ਾਰਾ ਕਰਨਾ ਪਿਆ ਹੋਵੇ ਜੋ ਤੁਸੀਂ ਚਾਹੁੰਦੇ ਸੀ। 10. ਉਸ ਭਾਈਚਾਰੇ ਜਾਂ ਆਪਣੇ ਆਲੇ-ਦੁਆਲੇ ਦੇ ਮਾਹੌਲ ਬਾਰੇ ਥੋੜ੍ਹਾ ਦੱਸੋ ਜਿਸ ਵਿੱਚ ਤੁਸੀਂ ਵੱਡੇ ਹੋਏ। 11. ਆਲੇ-ਦੁਆਲੇ ਦੇ ਉਸ ਇਲਾਕੇ ਬਾਰੇ ਥੋੜ੍ਹਾ ਦੱਸੋ ਜਿੱਥੇ ਤੁਸੀਂ ਵੱਡੇ ਹੋਏ। 12. ਸਾਨੂੰ ਆਪਣੇ ਆਲੇ-ਦੁਆਲੇ ਜਾਂ ਨੇੜ-ਤੇੜਲੇ ਇਲਾਕਿਆਂ ਦੇ ਭਿੰਨ-ਭਿੰਨ ਤਰ੍ਹਾਂ ਦੇ ਸਭਿਆਚਾਰ, ਭਾਸ਼ਾ, ਧਰਮ, ਜਾਤਾਂ, ਨਸਲਾਂ ਜਾਂ ਗੋਤ-ਬਰਾਦਰੀਆਂ ਬਾਰੇ ਦੱਸੋ। ਉਨ੍ਹਾਂ ਦੇ ਗੁਜ਼ਾਰੇ ਦੇ ਸਾਧਨ ਕੀ ਸਨ? ਕੀ ਉਨ੍ਹਾਂ ਦੇ ਦਰਮਿਆਨ ਖਾਸ ਕਿਸਮ ਦੀ ਜਮਾਤੀ ਵੰਡ ਮੌਜੂਦ ਸੀ? 13. ਤੁਹਾਡੇ ਲਈ ਸਕੂਲ ਦਾ ਕੀ ਮਤਲਬ ਸੀ? ਤੁਹਾਨੂੰ ਉਸ ਦੀਆਂ ਕਿਹੜੀਆ-ਕਿਹੜੀਆਂ ਗੱਲਾਂ ਪਸੰਦ ਸਨ? ਕਿਹੜੀਆਂ ਮੁਸ਼ਕਿਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ? 14. ਕਿਹੜੇ ਵਿਸ਼ੇ ਸਨ ਜੋ ਤੁਹਾਨੂੰ ਸਭ ਤੋਂ ਘੱਟ ਪਸੰਦ ਸਨ? ਕੀ ਤੁਹਾਡੀਆਂ ਕੋਈ ਖਾਸ ਰੁਚੀਆਂ ਸਨ?
ਭਾਗ 2: ਬਾਲਗ ਜੀਵਨ
1. ਸਮੇਂ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਨਾਲ ਤੁਹਾਡਾ ਰਿਸ਼ਤਾ ਕਿਵੇਂ ਬਦਲਿਆ? 2. ਚੜ੍ਹਦੀ ਜਵਾਨੀ ਵੇਲੇ ਆਪਣੇ ਖਾਲੀ ਸਮੇਂ ਦੌਰਾਨ ਤੁਸੀਂ ਅਕਸਰ ਕੀ ਕਰਦੇ ਸੀ? 3. ਜਦੋਂ ਤੁਸੀਂ ਬਚਪਨ ਵਿੱਚ ਸੀ ਤਾਂ ਕਿਹੜਾ ਕਿੱਤਾ ਅਪਨਾਉਣਾ ਚਾਹੁੰਦੇ ਸੀ ਤੇ ਕਿਉਂ? 4. ਆਪਣੇ ਸਾਥੀ, ਪਤੀ, ਪਤਨੀ, ਬੁਆਇ-ਫ੍ਰੈਂਡ (ਦੋਸਤ), ਗਰਲ-ਫ੍ਰੈਂਡ ਜਾਂ ਆਪਣੇ ਖ਼ਾਸ ਨੂੰ, ਤੁਸੀਂ ਕਿਵੇਂ ਮਿਲੇ? ਕਿਹੜੀਆਂ ਗੱਲਾਂ ਤੁਹਾਨੂੰ ਨੇੜੇ ਲੈ ਕੇ ਆਈਆਂ? 5. ਉਸ ਰਿਸ਼ਤੇ ਦੇ ਸ਼ੁਰੂ-ਸ਼ੁਰੂ ਵਿੱਚ ਸਭ ਤੋਂ ਵੱਧ ਮੁਸ਼ਕਿਲ ਕਿਸ ਗੱਲ ’ਚ ਆਈ? ਸਭ ਤੋਂ ਵੱਧ ਸੰਤੁਸ਼ਟੀ ਦੇਣ ਵਾਲੀ ਚੀਜ਼ ਕੀ ਸੀ? 6. ਕਿਸੇ ਵੀ ਯਾਦਗਾਰ ਪਰਿਵਾਰਕ ਘਟਨਾ ਬਾਰੇ ਦੱਸੋ, ਭਾਵੇਂ ਉਹ ਚੰਗੀ ਹੋਵੇ ਜਾਂ ਮਾੜੀ। 7. ਕਿਸੇ ਅਜ਼ੀਜ਼ ਜਾਂ ਨੇੜਲੇ ਆਦਮੀ ਦੇ ਮਰ ਜਾਣ ’ਤੇ ਤੁਸੀਂ ਕਿਸ ਤਰ੍ਹਾਂ ਪ੍ਰਤਿਕ੍ਰਿਆ ਕਰਦੇ ਸੀ? 8. ਕੀ ਤੁਹਾਡੇ ਬੱਚੇ ਸਨ ਜਾਂ ਹਨ? ਜੇ ਹਨ ਜਾਂ ਸਨ, ਤਾਂ ਤੁਸੀਂ ਕਿਹੜੀਆਂ ਕਦਰਾਂ-ਕੀਮਤਾਂ ਨਾਲ ਉਨ੍ਹਾਂ ਨੂੰ ਪਾਲਣ ਦੀ ਕੋਸ਼ਿਸ਼ ਕੀਤੀ? ਤੁਸੀਂ ਇਸ ਨੂੰ ਕਿਵੇਂ ਹਾਸਿਲ ਕੀਤਾ? 9. ਤੁਹਾਡੇ ਦੋਸਤ ਕੌਣ ਹਨ ਤੇ ਉਹ ਕਿਸ ਪਿਛੋਕੜ ’ਨਾਲ ਸੰਬੰਧ ਰੱਖਦੇ ਹਨ? ਤੁਸੀਂ ਉਨ੍ਹਾਂ ਨਾਲ ਕਿਵੇਂ ਸਮਾਂ ਬਿਤਾਉਂਦੇ ਹੋ? 10. ਜਿੱਥੇ ਤੁਸੀਂ ਅੱਜ-ਕੱਲ੍ਹ ਰਹਿੰਦੇ ਹੋ ਉਸ ਬਾਰੇ ਥੋੜਾ (ਭੂਗੋਲਿਕ ਸਥਿਤੀ, ਸਥਾਨਕ ਸਭਿਆਚਾਰ ਵਗੈਰਾ) ਵਿਸਥਾਰ ਨਾਲ ਦੱਸੋ। 11. ਆਪਣਾ ਕਿੱਤਾ ਤੁਸੀਂ ਕਿਵੇਂ ਚੁਣਿਆ ਉਸ ਬਾਰੇ ਦੱਸੋ। 12. ਆਪਣੇ ਮੌਜੂਦਾ ਕਿੱਤੇ ਬਾਰੇ ਥੋੜਾ ਵੇਰਵਾ ਦਿਓ।
ਭਾਗ 3: ਸ਼ਖ਼ਸੀਅਤ 1. ਆਪਣੀ ਸ਼ਖ਼ਸੀਅਤ, ਕਿਰਦਾਰ ਤੇ ਸਮਾਜਿਕ ਆਦਤਾਂ ਬਾਰੇ ਕੁਝ ਦੱਸੋ। 2. ਆਪਣੇ ਮੁਢਲੇ ਜੀਵਨ ਨਾਲੋਂ ਹੁਣ ਤੁਸੀਂ ਕਿਵੇਂ ਬਦਲ ਗਏ ਹੋ? 3. ਇਸੇ ਸਮੇਂ ਦੌਰਾਨ ਤੁਹਾਡਾ ਭਾਈਚਾਰਾ ਕਿਵੇਂ ਬਦਲਿਆ ਹੈ? 4. ਇਸ ਸਮੇਂ ਦੌਰਾਨ ਸੰਸਾਰ ਕਿਸ ਤਰ੍ਹਾਂ ਨਾਲ ਬਦਲਿਆ ਹੈ? ਇਹ ਤਬਦੀਲੀਆਂ ਕਿਵੇਂ ਹੋਈਆਂ ਹਨ? 5. ਕਿਵੇਂ ਤੁਸੀਂ ਆਪਣੇ ਵਿਚਾਰਾਂ ਨੂੰ ਪ੍ਰਗਟਾਉਂਦੇ ਹੋ ਤੇ ਕਿਵੇਂ ਦੂਜਿਆਂ ਨਾਲ ਉਨ੍ਹਾਂ ਬਾਰੇ ਚਰਚਾ ਕਰਦੇ ਹੋ? 6. ਕਿਹੜੇ ਗੁਣਾਂ ਦੀ ਤੁਸੀਂ ਦੂਜਿਆਂ ਵਿੱਚ ਸਭ ਤੋਂ ਵੱਧ\ਸਭ ਤੋਂ ਘੱਟ ਕਦਰ ਕਰਦੇ ਹੋ? ਤੇ ਆਪਣੇ-ਆਪ ਨਾਲ ਇਹ ਕਿਵੇਂ ਕਰਦੇ ਹੋ? 7. ਭਵਿੱਖ ਲਈ ਤੁਹਾਡੇ ਫੌਰੀ ਟੀਚੇ ਕੀ ਹਨ? 8. ਕੀ ਲੰਬੇ ਸਮੇਂ ਲਈ ਤੁਹਾਡੇ ਕੋਈ ਟੀਚੇ, ਖਾਹਿਸ਼ਾਂ ਜਾਂ ਇਛਾਵਾਂ ਹਨ? ਜੇ ਹਨ ਤਾਂ ਉਹ ਕੀ ਹਨ? 9. ਤੁਹਾਨੂੰ ਕੀ ਲੱਗਦਾ ਹੈ ਕਿ ਨੇੜਲੇ ਭਵਿੱਖ ਵਿੱਚ ਤੁਹਾਡੇ ਸਭਿਆਚਾਰ ਤੇ ਭਾਸ਼ਾ ਅੰਦਰ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆ ਸਕਦੀਆਂ ਹਨ? 10. ਲੰਬੇ ਸਮੇਂ ਦੌਰਾਨ ਆਪਣੇ ਭਾਈਚਾਰੇ ਅੰਦਰ ਤੁਸੀਂ ਕਿਸ ਕਿਸਮ ਦੀਆਂ ਤਬਦੀਲੀਆਂ ਦੀ ਉਮੀਦ ਕਰਦੇ ਹੋ? ਤੇ ਆਮ ਤੌਰ ’ਤੇ ਸੰਸਾਰ ਅੰਦਰ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਹੋ ਸਕਦੀਆਂ ਹਨ? 11. ਕੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਲਈ ਤੁਹਾਡੇ ਕੋਲ ਕੋਈ ਪੈਗਾਮ\ਸਲਾਹ ਹੈ? 12. ਜੀਵਨ ਵਿੱਚ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹਨ?
ਭਾਗ 4: ਸਭਿਆਚਾਰ 1. ਕੀ ਤੁਹਾਡੀਆਂ ਕੋਈ ਮਨਪਸੰਦ ਕਹਾਣੀਆਂ ਜਾਂ ਲੋਕ-ਕਹਾਣੀਆਂ ਹਨ? 2. ਤੁਸੀਂ ਕਿਹੜੇ ਸਭਿਆਚਾਰ ਜਾਂ ਸਭਿਆਚਾਰਾਂ ਨਾਲ ਸਭ ਤੋਂ ਨੇੜਿਓਂ ਜੁੜਿਆ ਹੋਇਆ ਮਹਿਸੂਸ ਕਰਦੇ ਹੋ ਤੇ ਕਿਉਂ? 3. ਆਪਣੇ ਸਭਿਆਚਾਰ ਦੇ ਰਵਾਇਤੀ ਪਹਿਰਾਵੇ ਬਾਰੇ ਥੋੜਾ ਚਾਨਣਾ ਪਾਓ। 4. ਤੁਸੀਂ ਕਿਸ ਤਰ੍ਹਾਂ ਦੇ ਕਪੜਿਆਂ \ਪਹਿਰਾਵੇ ਦੀਆਂ ਸ਼ੈਲੀਆਂ ਤੇ ਕਪੜੇ ਪਾਉਂਦੇ ਹੋਏ ਵੱਡੇ ਹੋਏ ਹੋ? ਕੀ ਤੁਸੀਂ ਹੁਣ ਵੀ ਰਵਾਇਤੀ ਪਹਿਰਾਵੇ ਪਾਉਂਦੇ ਹੋ? 5. ਆਪਣੇ ਸਭਿਆਚਾਰ ਦੀ ਰਵਾਇਤੀ ਕਲਾ ਤੇ ਸਾਹਿਤ ਉੱਤੇ ਰੋਸ਼ਨੀ ਪਾਓ। 6. ਤੁਸੀਂ ਕਿਹੜੀਆਂ ਕਲਾ ਤੇ ਸਾਹਿਤ ਸ਼ੈਲੀਆਂ ਵਿੱਚ ਪਲੇ-ਵਧੇ\ਵੱਡੇ ਹੋਏ ਹੋ? 7. ਤੁਹਾਡੇ ਭਾਈਚਾਰੇ ਵਿੱਚ ਵੱਖ-ਵੱਖ ਲਿੰਗਾਂ ਤੋਂ ਕਿਸ ਤਰ੍ਹਾਂ ਦੇ ਚਾਲ-ਚਲਣ\ਵਿਹਾਰ ਦੀ ਉਮੀਦ ਕੀਤੀ ਜਾਂਦੀ ਸੀ? ਕੀ ਇਹ ਲਿੰਗਕ ਹੁਣ ਵੀ ਉਹੀ ਹਨ ਜਿਨ੍ਹਾਂ ਨੂੰ ਅੱਜ ਮਾਨਤਾ ਪ੍ਰਾਪਤ ਹੈ? 8. ਕੀ ਕੋਈ ਖਾਸ ਕਿਤਾਬਾਂ, ਕਵਿਤਾਵਾਂ, ਗੀਤ, ਫ਼ਿਲਮਾਂ ਜਾਂ ਕਲਾ ਦੇ ਕੁਝ ਨਮੂਨੇ ਅਜਿਹੇ ਹਨ ਜੋ ਤੁਹਾਡੇ ਲਈ ਅਹਿਮ ਜਾਂ ਕੁਝ ਖਾਸ ਹਨ? ਜੇ ਇੰਝ ਹੈ ਤਾਂ ਉਸਦੇ ਪਿੱਛੇ ਕੀ ਕਾਰਣ ਹਨ? 9. ਅਜਿਹੇ ਰੰਗਾਂ ਬਾਰੇ ਥੋੜਾ ਰੋਸ਼ਨੀ ਪਾਓ ਜਿਨ੍ਹਾਂ ਦੇ ਤੁਹਾਡੇ ਲਈ ਕੁਝ ਖਾਸ ਮਹੱਤਵ ਹੈ? 10. ਆਪਣੇ ਸਭਿਆਚਾਰ ਦੇ ਰਵਾਇਤੀ ਸੰਗੀਤ ਬਾਰੇ ਥੋੜਾ ਵੇਰਵਾ ਦਿਓ। 11. ਤੁਸੀਂ ਕਿਹੜੀਆਂ ਸੰਗੀਤ ਸ਼ੈਲੀਆਂ ਦਰਮਿਆਨ ਪਲੇ-ਵਧੇ ਹੋ। 12. ਤੁਹਾਡੇ ਜੀਵਨ ਦੌਰਾਨ ਸਮਾਜਿਕ ਤੌਰ-ਤਰੀਕੇ\ਰਵਈਏ ਕਿਸ ਤਰ੍ਹਾਂ ਨਾਲ\ਕਿਵੇਂ ਬਦਲੇ ਹਨ?
ਭਾਗ 5:ਗਤੀਵਿਧੀਆਂ 1. ਕੀ ਤੁਸੀਂ ਕਿਸੇ ਕਿਸਮ ਦੀਆਂ ਸਿਆਸੀ ਸਰਗਰਮੀਆਂ ’ਚ ਸ਼ਾਮਿਲ ਹੋਏ ਹੋ? ਜੇ ਹੋਏ ਹੋ ਤਾਂ ਉਹ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਸਨ? ਇਨ੍ਹਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਜੋਸ਼ ਤੇ ਜਜ਼ਬਾ ਹਾਸਿਲ ਹੋਇਆ? 2. ਕੀ ਤੁਸੀਂ ਕਿਸੇ ਤਰ੍ਹਾਂ ਦੀਆਂ ਧਾਰਮਿਕ ਸਰਗਰਮੀਆਂ ਦਾ ਹਿੱਸਾ ਬਣੇ ਹੋ? ਜੇ ਬਣੇ ਹੋ ਤਾਂ ਉਹ ਸਰਗਰਮੀਆਂ ਕੀ ਸਨ ਤੇ ਉਨ੍ਹਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਜੋਸ਼ ਤੇ ਜਜ਼ਬਾ ਮਿਲਿਆ? 3. ਕੀ ਤੁਸੀਂ ਕਿਸੇ ਹੋਰ ਤਰ੍ਹਾਂ ਦੀਆਂ ਸਰਗਰਮੀਆਂ ’ਚ ਹਿੱਸਾ ਲਿਆ ਹੈ? ਜੇ ਲਿਆ ਹੈ ਤਾਂ ਉਹ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਸਨ ਤੇ ਉਨ੍ਹਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਜਜ਼ਬਾ ਜਾਂ ਹੁਲਾਰਾ ਮਿਲਿਆ? 4. ਆਪਣੀਆਂ ਮੌਜੂਦਾ ਰੁਚੀਆਂ ਤੇ ਦਿਲਚਸਪੀਆਂ ਬਾਰੇ ਰੋਸ਼ਨੀ ਪਾਓ। ਉਨ੍ਹਾਂ ਤੋਂ ਤੁਹਾਨੂੰ ਕਿ ਤਰ੍ਹਾਂ ਦਾ ਜੋਸ਼ ਮਿਲਦਾ ਹੈ, ਤੇ ਉਨ੍ਹਾਂ ਵਿੱਚ ਕੀ ਤਬਦੀਲੀਆਂ ਆਈਆਂ\ਬਦਲਾਵ ਆਏ ਹਨ? 5. ਆਪਣੀ ਸਿਹਤ ਦੇ ਪੱਧਰ ਨੂੰ ਤੁਸੀਂ ਕਿਵੇਂ ਕਾਇਮ ਰੱਖਦੇ ਹੋ? 6. ਤੁਸੀਂ ਕਾਮਯਾਬੀਆਂ ਤੇ ਨਾਕਾਮਯਾਬੀਆਂ ’ਤੇ ਕਿਸ ਤਰ੍ਹਾਂ ਨਾਲ ਪ੍ਰਤਿਕ੍ਰਿਆ ਕਰਦੇ ਹੋ\ਦਾ ਕਿਵੇਂ ਹੁੰਗਾਰਾ ਭਰਦੇ ਹੋ? 7. ਤੁਹਾਡੇ ਭਾਈਚਾਰੇ ਦੀਆਂ ਵੱਖੋ-ਵੱਖ ਪੀੜ੍ਹੀਆਂ ਦਾ ਉਨ੍ਹਾਂ ਦੀ ਭਾਸ਼ਾ ਨਾਲ ਕਿਸ ਤਰ੍ਹਾਂ ਦਾ ਸਬੰਧ ਹੈ? 8. ਆਪਣੇ ਜੀਵਨ ਵਿੱਚ ਤੁਹਾਨੂੰ ਸਭ ਤੋਂ ਵੱਡੀ ਸੰਤੁਸ਼ਟੀ ਕਿਸ ਚੀਜ਼ ਤੋਂ ਮਿਲੀ ਹੈ? 9. ਤੁਸੀਂ ਕਿਸ ਕਿਸਮ ਦੀਆਂ ਖੇਡਾਂ\ਗੇਮਾਂ ਨਾਲ ਜੁੜੇ ਰਹੇ ਹੋ? 10. ਆਪਣੀ ਭਾਸ਼ਾ ਦੇ ਕਿਹੜੇ ਪਹਿਲੂ ਤੁਹਾਨੂੰ ਬਿਲਕੁਲ ਵਿਲੱਖਣ ਲੱਗਦੇ ਹਨ, ਜੋ ਸਿਰਫ ਉਸੇ ਭਾਸ਼ਾ ਵਿੱਚ ਹਨ? 11. ਨੌਕਰੀ\ਰੁਜ਼ਗਾਰ ਨਾਲ ਜੁੜੇ ਤੁਹਾਡੇ ਤਣਾਓ ਤੇ ਮੁਸ਼ਕਿਲਾਂ ਕਿਹੋ ਜਿਹੀਆਂ ਹਨ? ਤੇ ਉਨ੍ਹਾਂ ਦੇ ਫ਼ਾਇਦੇ ਕੀ-ਕੀ ਹਨ? 12. ਤੁਸੀਂ ਪਰਿਵਾਰ ਅਤੇ ਕੰਮ ਦੇ ਦਰਮਿਆਨ ਇੱਕ ਸਮਤੋਲ ਬਣਾਉਣ ਦੀ ਕੋਸ਼ਿਸ਼ ਕਿਵੇਂ ਕੀਤੀ?
ਭਾਗ 6:ਸਭਿਆਚਾਰ 1. ਆਪਣੀ ਧਾਰਮਿਕ ਪਛਾਣ ਬਾਰੇ ਤੁਸੀਂ ਕਿਸ ਤਰ੍ਹਾਂ ਨਾਲ ਸੋਚਦੇ ਹੋ? ਨਿੱਜੀ ਤੌਰ ’ਤੇ ਤੁਹਾਡੇ ਲਈ ਤੁਹਾਡੇ ਧਰਮ ਦੇ ਕੀ ਅਰਥ ਹਨ? 2. ਤੁਹਾਡੇ ਭਾਈਚਾਰੇ\ਸਭਿਆਚਾਰ ਵਿੱਚ ਬੱਚੇ ਦੇ ਜਨਮ, ਵਿਆਹ ਅਤੇ ਬਾਲਿਗ ਹੋਣ ਨੂੰ ਕਿਸ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ? 3. ਤੁਹਾਡੇ ਉਪਨਯਨ ਸੰਸਕਾਰ (ਜਿਸ ਵਿੱਚ ਜਨੇਊ ਪਵਾਉਣ,ਮੁਨੰਣ\ਬਪਿਸਤਮਾ,ਸੁੰਨਤ ਵਰਗੀਆਂ ਰਸਮਾਂ ਹੋ ਸਕਦੀਆਂ ਹਨ।)\ਕਿਸ਼ੋਰ ਉਮਰ ’ਚ ਦਾਖਿਲ(ਗਭਰੂ ਜਾਂ ਮੁਟਿਆਰ) ਹੋਣ ਦੇ ਜਸ਼ਨ ਸਮੇਂ ਕਿਸ ਤਰ੍ਹਾਂ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ? 4. ਤੁਸੀਂ ਕ੍ਰਿਸਮਿਸ, ਨਵਾਂ ਸਾਲ, ਵਿਸਾਖੀ, ਦੀਵਾਲੀ, ਈਦ, ਪੋੰਗਲ, ਪਟੇਤੀ(ਨਵਰੋਜ਼), ਪਰ੍ਯੂਸ਼ਨ ਪਰਵ ਤੇ ਹੋਲੀ ਵਰਗੇ ਤਿਓਹਾਰਾਂ ਦੀਆਂ ਛੁਟੀਆਂ ਨੂੰ ਕਿਵੇਂ ਮਨਾਉਣਾ ਪਸੰਦ ਕਰਦੇ ਹੋ? 5. ਆਪਣੇ ਧਰਮ ਤੇ ਆਪਣੇ ਧਾਰਮਿਕ ਭਾਈਚਾਰੇ ਨਾਲ ਆਪਣੇ ਸਬੰਧਾਂ ਬਾਰੇ ਚਾਨਣਾ ਪਾਓ? 6. ਕੀ ਤੁਸੀਂ ਕਿਸੇ ਤਰ੍ਹਾਂ ਦੀਆਂ ਵੱਡੀਆਂ ਇਤਿਹਾਸਿਕ ਘਟਨਾਵਾਂ ਦੇ ਦੌਰ ’ਚੋਂ ਲੰਘੇ ਹੋ? ਇਸ ਗੱਲ ’ਤੇ ਚਾਨਣਾ ਪਾਓ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਨਾਲ ਤੁਹਾਨੂੰ ਪ੍ਰਭਾਵਿਤ ਕੀਤਾ ਤੇ ਤੁਹਾਡੀ ਉਨ੍ਹਾਂ ਬਾਰੇ ਕਿਸ ਤਰ੍ਹਾਂ ਦੀ ਪ੍ਰਤਿਕ੍ਰਿਆ ਸੀ ਤੇ ਤੁਹਾਡੇ ਸੰਸਾਰ ਦ੍ਰਿਸ਼ਟੀਕੋਣ ਵਿੱਚ ਉਨ੍ਹਾਂ ਨੇ ਕੀ ਯੋਗਦਾਨ ਪਾਇਆ? 7. ਆਪਣੇ ਧਰਮ ਦੇ ਮੂਲ ਸਥਾਨ ਬਾਰੇ ਆਪਣੇ ਸਬੰਧਾਂ ਬਾਰੇ ਰੋਸ਼ਨੀ ਪਾਓ\ਕੀ ਤੁਸੀਂ ਕਦੇ ਕਿਸੇ ਤੀਰਥਯਾਤਰਾ ’ਤੇ ਗਏ ਹੋ? 8. ਇਹ ਸਵਾਲ ਦੁਬਾਰਾ ਆ ਗਿਆ ਹੈ। ਛੇ ਨੰਬਰ ਵਾਲਾ ਸਵਾਲ ਵੀ ਇਹੀ ਹੈ। 9. ਜਿਸ ਭਾਈਚਾਰੇ ਵਿੱਚ ਤੁਸੀਂ ਪੈਦਾ ਹੋਏ ਉਸਦੀ ਮੌਜੂਦਾ ਹਾਲਤ ਬਾਰੇ ਤੁਹਾਡੀ ਕੀ ਰਾਏ ਹੈ? 10. ਆਪਣੇ ਸਭਿਆਚਾਰ ਵਿੱਚ ਅਸੀਂ ਸਭ ਤੋਂ ਮਹੱਤਵਪੂਰਨ ਸੁਧਾਰ ਕੀ ਕਰ ਸਕਦੇ ਹਾਂ? 11. ਕੀ ਤੁਸੀਂ ਕਿਸੇ ਸਭਿਆਚਾਰਕ ਜਾਂ ਧਾਰਮਿਕ ਸਰਗਰਮੀ ਵਿੱਚ ਹਿੱਸਾ ਲੈਂਦੇ ਹੋ? ਜੇ ਲੈਂਦੇ ਹੋ ਤਾਂ ਉਸਦੇ ਬਾਰੇ ਵਿਸਥਾਰ ਨਾਲ ਦੱਸੋ। 12. ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ? ਭਾਗ 7:ਹੋਰ ਜਾਣਕਾਰੀਆਂ 1. ਆਪਣੇ ਜੀਵਨ ਦੇ ਕਿਸੇ ਇੱਕ ਆਮ\ਖ਼ਾਸ ਦਿਨ ਬਾਰੇ ਦੱਸੋ। 2. ਤੁਹਾਡੇ ਮਾਂ-ਬਾਪ ਦਾ ਧਾਰਮਿਕ ਪਿਛੋਕੜ ਕੀ ਸੀ? ਤੁਹਾਡੇ ਘਰ ਵਿੱਚ ਕਿਸ ਤਰ੍ਹਾਂ ਦੀਆਂ ਧਾਰਮਿਕ ਰਹੁ-ਰੀਤਾਂ ਦੀ ਪਾਲਣਾ ਹੁੰਦੀ ਸੀ? 3. ਦੇਖਣ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਲੱਗਦੇ ਹੋ, ਕਪੜਿਆਂ ਤੇ\ਜਾਂ ਫੈਸ਼ਨ ਬਾਰੇ ਆਪਣੀ ਪਸੰਦ ਬਾਰੇ ਥੋੜਾ ਵੇਰਵਾ ਦਿਓ। 4. ਉਹ ਕਿੱਥੋਂ ਖਰੀਦੇ ਜਾਂਦੇ ਹਨ? ਛੋਟੇ ਹੁੰਦਿਆਂ ਤੁਸੀਂ ਕਿਹੜਾ ਸਭ ਤੋਂ ਵੱਡਾ ਕਸਬਾ ਜਾਂ ਸ਼ਹਿਰ ਦੇਖਿਆ ਜਿਸਦੀ ਤੁਹਾਨੂੰ ਯਾਦ ਹੋਵੇ ਤੇ ਤੁਹਾਡੇ ’ਤੇ ਉਸਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ? 5. ਤੁਹਾਡੇ ਮਾਪਿਆਂ ਦੇ ਰਾਜਨੀਤਿਕ ਵਿਸ਼ਵਾਸ ਕੀ ਸਨ? ਉਹ ਕਿਹੜੀਆਂ ਸਿਆਸੀ ਜਾਂ ਹੋਰ ਸੰਸਥਾਵਾਂ ਦੇ ਮੈਂਬਰ\’ਚ ਸ਼ਾਮਿਲ ਸਨ? 6. ਜਿਸ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ ਉੱਥੋਂ ਦੇ ਜੰਗਲੀ ਜੀਵਨ\ਜੀਵਾਂ ਬਾਰੇ ਜਾਣਕਾਰੀ ਦਿਓ। 7. ਸੰਚਾਰ ਦੇ ਤੁਹਾਡੇ ਮਨਪਸੰਦ ਢੰਗ-ਤਰੀਕੇ ਕਿਹੜੇ ਹਨ? ਤੁਹਾਡੇ ਜੀਵਨ ਦੌਰਾਨ ਸੰਚਾਰ ਦੇ ਢੰਗ-ਤਰੀਕੇ ਕਿਸ ਤਰ੍ਹਾਂ ਨਾਲ ਬਦਲੇ ਹਨ? 8. ਆਪਣੇ ਇਲਾਕੇ ਦੇ ਭੌਤਿਕ ਭੂਗੋਲ ਦਾ ਵੇਰਵਾ ਦਿਓ ਤੇ ਨਾਲ ਹੀ ਉਸ ਇਲਾਕੇ ਦੇ ਭੂਗੋਲ ਬਾਰੇ ਵੀ ਦੱਸੋ ਜਿੱਥੇ ਤੁਹਾਡਾ ਪਰਿਵਾਰ ਮੂਲ ਰੂਪ ਵਿੱਚ\ਜੱਦੀ ਤੌਰ ’ਤੇ ਰਹਿੰਦਾ ਸੀ। 9. ਆਪਣੇ ਇਲਾਕੇ ਦੀ ਇਮਾਰਤਸਾਜ਼ੀ ਬਾਰੇ ਦੱਸੋ ਤੇ ਨਾਲ ਹੀ ਆਪਣੇ ਸਭਿਆਚਾਰ ਦੀ ਪਰੰਪਰਾਗਤ ਇਮਾਰਤਸਾਜ਼ੀ ’ਤੇ ਵੀ ਰੋਸ਼ਨੀ ਪਾਓ। 10. ਤੁਸੀਂ ਕਿਹੜੀਆਂ ਮਹੱਤਵਪੂਰਨ ਤਕਨੀਕੀ ਤਬਦੀਲੀਆਂ ਨੂੰ ਮਹਿਸੂਸ ਕਰਦੇ ਹੋ\ਦੇਖੀਆਂ ਹਨ? ਕਿਹੜੀ ਤਬਦੀਲੀ ਤੁਹਾਡੇ ਲਈ ਸਭ ਤੋਂ ਵਧੇਰੇ ਅਰਥਪੂਰਨ ਰਹੀ ਹੈ ਤੇ ਕਿਉਂ ਤੁਸੀਂ ਇੰਝ ਸੋਚਦੇ ਹੋ? 11. ਆਵਾਜਾਈ ਦੇ ਕਿਹੜੇ ਢੰਗ-ਤਰੀਕਿਆਂ ਨੂੰ ਤੁਸੀਂ ਤਰਜੀਹ ਦਿੰਦੇ ਹੋ? ਕੀ ਤੁਹਾਨੂੰ ਯਾਤਰਾ ਕਰਨਾ ਪਸੰਦ ਹੈ\ਤੇ ਕਿਹੜੇ ਇਲਾਕਿਆਂ ’ਚ ਜਾਣਾ ਪਸੰਦ ਕਰੋਗੇ? 12. ਕੀ ਤੁਸੀਂ ਕੋਈ ਹੋਰ ਜਾਣਕਾਰੀ ਸਾਂਝੀ ਕਰਨਾ ਪਸੰਦ ਕਰੋਗੇ?