ਪੂੰਜੀ-ਉਭਾਰ ੨੦੧੨/ਅਨੁਵਾਦ/ਵਿਕੀਪੀਡੀਆ ਵੀਡੀਓ ਦਾ ਅਸਰ (ਉਪਸਿਰਲੇਖ)
00:00:00.000,00:00:05.000 ਵਿਕੀਪੀਡੀਆ ਗੈਰ-ਨਫ਼ਾ ਵੈੱਬਸਾਈਟ ਹੈ ਪਰ ਦੁਨੀਆਂ ਵਿੱਚ ੫ਵੇਂ ਨੰਬਰ 'ਤੇ ਹੈ। ਵਿਕੀਪੀਡੀਆ ਵਿੱਚ ਸਾਰੇ ਲੇਖ ਸਵੈਸੇਵਕਾਂ ਦੁਆਰਾ ਲਿਖੇ ਜਾਂਦੇ ਹਨ।
00:00:06.000,00:00:11.500 ਅਸੀਂ ਇਨ੍ਹਾਂ ਵਿੱਚੋਂ ਕੁਝ ਦੀ ਜਾਣ-ਪਛਾਣ ਤੁਹਾਡੇ ਨਾਲ ਕਰਾਉਣਾ ਚਾਹੁੰਦੇ ਹਾਂ...
00:00:12.000,00:00:13.000 ਮੈਂ ਨੇਪਾਲ ਤੋਂ ਹਾਂ
00:00:13.100,00:00:14.000 ਮੈਂ ਇਰਾਕ ਤੋਂ ਹਾਂ
00:00:14.100,00:00:16.000 ਮੈਂ ਭਾਰਤ ਤੋਂ ਆ ਰਿਹਾ ਹਾਂ
00:00:16.001,00:00:17.000 ਮੈਂ ਬਾਇਰੈਮ, ਨਿਊ ਜਰਸੀ ਤੋਂ ਹਾਂ
00:00:17.100,00:00:18.000 ਮੈਂ ਬਰਮਿੰਘਮ, ਇੰਗਲੈਂਡ ਵਿੱਚ ਰਹਿੰਦਾ ਹਾਂ
00:00:18.100,00:00:22.050 ਸ਼ਿਕਾਗੋ, ਇਲੀਨਾਏ -- ਲਾ ਪਾਸ, ਬੋਲੀਵੀਆ -- ਨੈਰੋਬੀ, ਕੀਨੀਆ
00:00:22.051,00:00:24.000 ਕੁਆਲਾ ਲੁੰਪੁਰ, ਮਲੇਸ਼ੀਆ -- ਇਟਲੀ ਵਿੱਚ ਮਿਲਾਨ -- ਦੱਖਣੀ ਅਫ਼ਰੀਕਾ
00:00:24.100,00:00:26.100 ਪੋਲੈਂਡ -- ਜਪਾਨ -- ਅਰਮੀਨੀਆ
00:00:26.200,00:00:28.000 ਬ੍ਰਾਜ਼ੀਲ -- ਰੂਸ -- ਬਾਤਸਵਾਨਾ
00:00:28.001,00:00:30.500 ਇਜ਼ਰਾਈਲ -- ਉਜ਼ਬੇਕਿਸਤਾਨ -- ਹਾਂਗਕਾਂਗ
00:00:30.501,00:00:31.000 ਇਸਤਾਂਬੁਲ -- ਮੈਕਸੀਕੋ
00:00:31.001,00:00:32.000 ਚਾਟਾਨੂਗਾ, ਟੇਨੈਸੀ
00:00:33.000,00:00:38.000 ੨੦੦੮ ਵਿੱਚ ਵਿਕੀਪੀਡੀਆ ਦੇ ਮੈਂਬਰ ਬਣਨ ਦੇ ਅਰੰਭ ਵਿੱਚ ਮੈਂ ਬਹੁਤ ਸਾਰੇ ਲੇਖ ਲਿਖਣੇ ਸ਼ੁਰੂ ਕੀਤੇ।
00:00:38.100,00:00:44.000 ਉਹਨਾਂ ਵਿੱਚੋਂ ਇੱਕ, ਮੈਨੂੰ ਲੱਗਦਾ ਹੈ, ਮਰੀਅਮ ਨੂਰ ਨਾਂ ਦੀ ਔਰਤ ਬਾਰੇ ਸੀ।
00:00:44.100,00:00:48.000 ਉਸ ਬਾਰੇ ਸਾਡੇ ਕੋਲ ਕੋਈ ਲੇਖ ਨਹੀਂ ਸੀ, ਇਸ ਕਰਕੇ -- ਅਤੇ ਇਹ ਮੇਰਾ ਪਹਿਲਾ ਲੇਖ ਸੀ।
00:00:48.100,00:00:52.500 ਫੇਰ ਮੈਂ ਇਸ ਬਾਰੇ ਭੁੱਲ ਗਿਆ! ਸ਼ਾਇਦ ਦੋ ਜਾਂ ਤਿੰਨ ਸਾਲਾਂ ਮਗਰੋਂ,
00:00:52.600,00:00:57.000 ਮੈਂ ਇਸ ਲੇਖ ਉੱਤੇ ਗਿਆ। ਮੈਂ ਦੰਗ ਰਹਿ ਗਿਆ।
00:00:57.100,00:01:02.000 ੧੦੦,੦੦੦ ਤੋਂ ਵੱਧ ਲੋਕਾਂ ਨੇ ਇਹ ਲੇਖ ਪੜ੍ਹਿਆ ਸੀ।
00:01:02.100,00:01:08.000 ਉਹਨਾਂ ਨੇ ਇਸਨੂੰ ਵਰਤਿਆ, ਸੋ ਉਹਨਾਂ ਨੇ ਇਸ ਲੇਖ ਤੋਂ ਜਾਣਕਾਰੀ ਪ੍ਰਾਪਤ ਕੀਤੀ। ਉਹ ਇਸ ਲੇਖ ਉੱਤੇ ਆਏ,
00:01:08.100,00:01:15.000 ਸੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ੧੦੦,੦੦੦ ਤੋਂ ਵੱਧ ਲੋਕਾਂ ਨੂੰ ਪੋਹਿਆ ਹੈ ਅਤੇ ਉਹਨਾਂ ਉੱਤੇ ਪ੍ਰਭਾਵ ਪਾਇਆ ਹੈ।
00:01:15.500,00:01:19.000 ਮੈਨੂੰ ਬਹੁਤ ਡਰ ਲੱਗ ਰਿਹਾ ਸੀ ਜਦੋਂ ਮੈਂ ਪਹਿਲੀ ਵਾਰ 'ਸੋਧ' ਬਟਨ ਦੱਬਿਆ।
00:01:19.100,00:01:24.000 ਮੈਂ ਸੋਚਿਆ, "ਹਾਏ ਰੱਬਾ! ਮੈਂ ਸਭ ਕੁਝ ਉਜਾੜ ਦਿਆਂਗਾ! ਇਹ ਨਹੀਂ ਕੰਮ ਕਰ ਸਕਦਾ! ਮੈਂ ਇਹ ਨਹੀਂ ਕਰ ਸਕਦਾ!"
00:01:24.100,00:01:29.000 ਵਿਕੀਪੀਡੀਆ ਇੱਕ 'ਜ਼ਾਹਰ-ਸਰੋਤ' ਹੈ - ਜਿੱਥੇ ਹਰ ਕੋਈ ਆਪਣੇ ਵਿਚਾਰ ਦੇ ਸਕਦਾ ਹੈ
00:01:29.100,00:01:34.000 ਅਤੇ ਫੇਰ ਕੋਈ ਹੋਰ ਆਉਂਦਾ ਹੈ ਅਤੇ ਉਸ ਵਿਚਾਰ ਨੂੰ ਸ਼ਾਨਦਾਰ ਬਨਾਉਣ ਲਈ ਹੋਰ ਲਿਸ਼ਕਾਉਂਦਾ ਹੈ।
00:01:34.100,00:01:40.500 ਵਿਕੀਪੀਡੀਆ ਨੂੰ ਸੁਧਾਰਣ ਲਈ ਹਰ ਰੋਜ਼, ਹਰ ਘੰਟੇ, ਹਰ ਮਿੰਟ ਹਜ਼ਾਰਾਂ ਲੋਕ ਕੰਮ ਕਰ ਰਹੇ ਹੁੰਦੇ ਹਨ।
00:01:40.501,00:01:44.000 ਇਸਦਾ ਬਹੁਤਾ ਹਿੱਸਾ ਸਵੈਸੇਵਾ ਹੈ। ਇਹ ਸਵੈਸੇਵਾ ਕਰਨ ਦਾ ਇੱਕ ਅਨੋਖਾ ਤਰੀਕਾ ਹੈ।
00:01:44.100,00:01:49.000 ਇਹ ਪੇਸ਼ਾਵਰ ਅਤੇ ਗ਼ੈਰਪੇਸ਼ਾਵਰ ਦੋਹਾਂ ਧਿਰਿਆਂ ਦੇ ਲੋਕਾਂ ਨੂੰ, ਜਿਹਨਾਂ ਦੀ ਕਿਸੇ ਖ਼ਾਸ ਵਿਸ਼ੇ ਵਿੱਚ ਦਿਲਚਸਪੀ ਹੁੰਦੀ ਹੈ, ਨੂੰ ਇੱਕੋ ਥਾਂ 'ਤੇ ਲੈ ਕੇ ਆਉਂਦਾ ਹੈ।
00:01:49.100,00:01:54.000 ਉਹ ਲੋਕ, ਜਿਹਨਾਂ ਦੇ ਅਰੰਭ ਵਿੱਚ ਨਿਖੜਵੇਂ ਵਿਚਾਰ ਸਨ, ਨੇ ਮਿਲਵਰਤ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
00:01:54.001,00:01:58.500 ਇਹਦੇ ਵਿੱਚੋਂ ਬਹੁਤਾ ਕੁਝ, ਜੋ ਤੁਸੀਂ ਸੋਚਦੇ ਹੋ ਕਿ ਕੋਈ ਇੰਟਰਨੈੱਟ ਕੰਪਨੀ ਸੰਭਾਲ ਰਹੀ ਹੈ,
00:01:58.501,00:02:01.000 ਮੇਰੇ ਵਰਗੇ ਸਵੈਸੇਵਕਾਂ ਦੁਆਰਾ ਸੰਭਾਲਿਆ ਜਾਂਦਾ ਹੈ।
00:02:01.100,00:02:05.000 ਤੁਸੀਂ ਇਹ ਬਿਲਕੁਲ ਨਹੀਂ ਕਹਿ ਸਕਦੇ, "ਮੈਂ ਠੀਕ ਹਾਂ, ਤੁਸੀਂ ਗਲਤ ਹੋ, ਇਹ ਇਸ ਲੇਖ ਦਾ ਮੇਰਾ ਤਰਜਮਾ ਹੈ!"
00:02:05.100,00:02:07.000 ਜੇਕਰ ਪੱਖ-ਪਾਤ ਦਾ ਕੋਈ ਮੁੱਦਾ ਹੁੰਦਾ ਹੈ
00:02:07.100,00:02:11.000 ਤਾਂ ਕੋਈ ਇਸ ਵੱਲ ਇਸ਼ਾਰਾ ਕਰ ਚੁੱਕਾ ਹੁੰਦਾ ਹੈ ਅਤੇ ਜੇਕਰ ਨਹੀਂ ਤਾਂ ਹੁਣ ਮੈਂ ਵੀ ਇਸ ਵੱਲ ਉਂਗਲ ਉਠਾ ਸਕਦਾ ਹਾਂ।
00:02:11.000,00:02:13.000 ਤੁਹਾਡੇ ਕੋਲ ਹਜ਼ਾਰਾਂ ਅਤੇ ਲੱਖਾਂ ਲੋਕ ਹੁੰਦੇ ਹਨ ਜੋ ਇਹ ਵੇਖਦੇ ਹਨ
00:02:13.001,00:02:15.000 ਅਤੇ ਇਸਨੂੰ ਸਹੀ ਕਰਦੇ ਹਨ।
00:02:15.001,00:02:16.400 ਅਤੇ ਫੇਰ ਮੈਂ ਬਟਨ ਦਬਾਉਂਦਾ ਹਾਂ ਅਤੇ
00:02:16.401,00:02:19.600 ਠਾਹ - ਸਫ਼ਰ ਸ਼ੁਰੂ ਹੋਇਆ ਅਤੇ ਇਹ ਬਹੁਤ ਵਧੀਆ ਸੀ।
00:02:19.601,00:02:21.000 ਸਭ ਤੋਂ ਪਹਿਲਾਂ ਮੈਂ 'ਹੋਣਯੋਗਤਾ' ਨਾਲ ਸ਼ੁਰੂ ਕੀਤੀ।
00:02:21.001,00:02:24.000 ਮੈਂ ਸਭ ਤੋਂ ਪਹਿਲਾ ਲੇਖ "ਹੋਣਯੋਗਤਾ" 'ਤੇ ਲਿਖਿਆ।
00:02:24.001,00:02:26.000 ਮੇਰੇ ਦੁਆਰਾ ਵਿਕੀਪੀਡੀਆ ਉੱਤੇ ਲਿਖੇ ਗਏ ਮੁੱਖ ਲੇਖਾਂ ਵਿੱਚੋਂ ਇੱਕ ਸੀ
00:02:26.001,00:02:27.400 ਛੁਰਾ ਚਾਕੂ ਦੇ ਜ਼ਖ਼ਮਾਂ ਉੱਤੇ ਲੇਖ।
00:02:27.401,00:02:29.000 ਮੈਂ ਮੱਖੀ ਦੇ ਨਾਲ ਮੱਛੀ ਫੜਨ ਬਾਰੇ ਲਿਖਦਾ ਹਾਂ।
00:02:29.001,00:02:32.000 ਮੋਂਟਾਨਾ ਇਤਿਹਾਸ, ਰਾਸ਼ਟਰੀ ਪਾਰਕ ਇਤਿਹਾਸ, ਯੈਲੋਸਟੋਨ।
00:02:32.001,00:02:36.100 ਘੱਟ ਉਪਯੋਗ ਕੀਤੀਆਂ ਜਾਂਦੀਆਂ ਫ਼ਸਲਾਂ। ਸ਼ਤਰੰਜ ਖਿਲਾੜੀ। ਜੀਵ-ਵਿਭਿੰਨਤਾ।
00:02:36.101,00:02:39.100 ਫ਼ੌਜੀ ਇਤਿਹਾਸ ਦੇ ਮਜ਼ਮੂਨ। ਅਰਮੀਨੀਆਈ ਇਤਿਹਾਸ। ਰੋਮਨ ਇਤਿਹਾਸ।
00:02:39.101,00:02:42.100 ਜੱਜ। ਸੰਚਾਰ। ਜੀਵਨੀਆਂ। ਫੁਟਬਾਲ।
00:02:42.101,00:02:45.901 ਆਇਰਲੈਂਡ। ਪੈੱਨਸਿਲਵਾਨੀਆ। ਆਮ ਤੌਰ 'ਤੇ ਫ਼ੋਟੋਗ੍ਰਾਫ਼ੀ।
00:02:45.901,00:02:47.600 ਪਿੰਕ ਫ਼ਲਾਇਡ। ਨਾਨਬਾਈ ਕਿਉਂਕਿ ਮੈਨੂੰ ਨਾਨਬਾਈ ਕਰਨਾ ਪਸੰਦ ਹੈ।
00:02:47.601,00:02:50.200 ਪ੍ਰਮਾਣੂ ਹਥਿਆਰ ਅਤੇ ਰੇਡੀਓ-ਸੰਵੇਦਨਸ਼ੀਲਤਾ,
00:02:50.201,00:02:52.000 ਅਤੇ ਚਿੱਟ-ਪਾਣੀ ਕਯਾਕੀ।
00:02:52,201,00:02:56.000 ਬਾਹਰੀ ਦੁਨੀਆਂ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਜੋ ਖਿੰਡੀ ਹੋਈ ਹੁੰਦੀ ਹੈ
00:02:56.001,00:02:59.000 ਅਤੇ ਅਸੀਂ ਇਸਨੂੰ ਇੱਕ ਥਾਂ 'ਤੇ ਇਕੱਠਾ ਕਰ ਰਹੇ ਹਾਂ।
00:02:59.100,00:03:03.000 ਅਸੀਂ ਸਭ ਲਈ ਮੁਫ਼ਤ ਗਿਆਨ ਪੇਸ਼ ਕਰ ਰਹੇ ਹਾਂ,
00:03:03.101,00:03:07.000 ਉਹਨਾਂ ਦੀ ਆਪਣੀ ਭਾਸ਼ਾ ਵਿੱਚ ਤਾਂ ਜੋ ਉਹ ਉਸਨੂੰ ਵਰਤ ਸਕਣ।
00:03:07.501,00:03:11.000 ਸਭ ਨੂੰ ਲਾਭ ਪਹੁੰਚਦਾ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ।
00:03:11.001,00:03:16.000 ਨਫ਼ਾਖ਼ੋਰ ਕੰਪਨੀਆਂ ਦੀਆਂ ਵੱਖਰੀਆਂ ਪ੍ਰੇਰਨਾਵਾਂ ਅਤੇ ਵੱਖਰੀਆਂ ਲੋੜਾਂ ਹੁੰਦੀਆਂ ਹਨ।
00:03:16.500,00:03:22.000 ਵਿਕੀਮੀਡੀਆ ਸੰਸਥਾ ਤੋਂ ਮੈਂ ਕੋਈ ਤਨਖ਼ਾਹ ਨਹੀਂ ਲੈਂਦਾ ਅਤੇ ਨਾ ਹੀ ਕੋਈ ਖ਼ਰਚਾ ਲੈਂਦਾ ਹਾਂ।
00:03:22.001,00:03:25.500 ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਮੈਂ ਚੰਗੀ ਤਰ੍ਹਾਂ ਕਹਿ ਸਕਾਂ,
00:03:25.501,00:03:30.500 ਧਿਆਨ ਰੱਖੋ ਕਿ ਜਦੋਂ ਮੈਂ ਤੁਹਾਡੇ ਤੋਂ ਪੈਸੇ ਮੰਗਦਾ ਹਾਂ ਤਾਂ ਮੈਂ ਇਹ ਆਪਣੇ ਲਈ ਨਹੀਂ ਮੰਗਦਾ --
00:03:30.501,00:03:36.000 ਮੈਂ ਸੰਸਥਾ ਲਈ ਪੈਸੇ ਮੰਗ ਰਿਹਾ ਹਾਂ ਜੋ ਉਹ ਟੋਲੀ ਹੈ ਜੋ ਇਸ ਵਿਸਮੈਕਾਰ ਭਾਈਚਾਰੇ ਦਾ ਪ੍ਰਬੰਧ ਕਰਦੀ ਹੈ ਜਿਸਦਾ ਮੈਂ ਹਿੱਸਾ ਹਾਂ।
00:03:36.501,00:03:41.400 ਮੈਂ ਸਮਝਦਾ ਹਾਂ ਕਿ ਵਿਕੀਪੀਡੀਆ ਨੇ ਮੈਨੂੰ ਇਸ ਦੁਨੀਆਂ ਵਿੱਚ ਅਸਲ ਵਿੱਚ ਇੱਕ ਭਾਰੀ ਫ਼ਰਕ ਲਿਆਉਣ ਦਾ ਮੌਕਾ ਦਿੱਤਾ ਹੈ।
00:03:41.401,00:03:48.000 ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਨਿਵੇਸ਼ ਦੇ ਵਾਂਗ ਹੈ।
00:03:53.401,00:03:57.000 ਧੰਨਵਾਦ
00:04:00.000,00:04:03.000 ਇਸ ਵੀਡਿਓ ਵਿਚਲੀ ਵਿਸ਼ਾ-ਵਸਤੂ, ਜਦ ਤੱਕ ਵੱਖਰੇ ਤੌਰ 'ਤੇ ਨਾ ਦੱਸਿਆ ਹੋਵੇ, Creative Commons Attribution-ShareAlike License v3.0 (http://creativecommons.org/licenses/by-sa/3.0) ਹੇਠ ਉਪਲਬਧ ਹੈ। ਇਸ ਕੰਮ ਦਾ ਸਿਹਰਾ ਜਾਂਦਾ ਹੈ: ਵਿਕਟਰ ਗ੍ਰਿਗਾਸ, ਵਿਕੀਮੀਡੀਆ ਸੰਸਥਾ। ਇਸ ਵੀਡੀਓ ਵਿੱਚ ਪੇਸ਼ ਕੀਤੇ ਗਏ ਖ਼ਿਆਲ ਅਤੇ ਮੱਤਾਂ ਕੇਵਲ ਅਤੇ ਕੇਵਲ ਵਿਖਾਈ ਦੇਣ ਵਾਲੇ ਵਿਅਕਤੀਆਂ ਦੇ ਹਨ ਅਤੇ ਇਹ ਲਾਜ਼ਮੀ ਤੌਰ 'ਤੇ ਕਿਸੇ ਕੰਪਨੀ, ਸੰਸਥਾ ਜਾਂ ਸਥਾਪਨਾ, ਜਿਸ ਦਾ ਉਹ ਵਿਅਕਤੀ ਮੈਂਬਰ ਹੋ ਸਕਦਾ ਹੈ, ਦੀਆਂ ਨੀਤੀਆਂ ਜਾਂ ਵਿਚਾਰਾਂ ਨੂੰ ਨਹੀਂ ਦਰਸਾਉਂਦੇ। ਵਿਕੀਮੀਡੀਆ ਸੰਸਥਾ ਜਾਂ ਹੋਰ ਕਿਸੇ ਸੰਸਥਾ ਦੇ ਮਾਰਕੇ ਅਤੇ ਲੋਗੋ ਇਸ ਕ੍ਰਿਏਟਿਵ ਕਾਮਨਜ਼ ਲਸੰਸ ਦੀਆਂ ਸ਼ਰਤਾਂ ਹੇਠ ਨਹੀਂ ਆਉਂਦੇ। ਵਿਕੀਮੀਡੀਆ ਮਾਰਕਾ ਅਤੇ ਲੋਗੋ, ਸਮੇਤ "ਵਿਕੀਪੀਡੀਆ" ਅਤੇ ਬੁਝਾਰਤੀ ਧਰਤ-ਗੋਲਾ ਲੋਗੋ, ਵਿਕੀਮੀਡੀਆ ਸੰਸਥਾ ਦੇ ਇੰਦਰਾਜੀ ਮਾਰਕੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡਾ ਮਾਰਕਾ ਨੀਤੀ ਪੰਨਾ ਵੇਖੋ, http://www.wikimediafoundation.org/wiki/Trademark_Policy or contact trademarks@wikimedia.org।
00:04:03.000,00:04:05.000 ਇਹ ਵੀਡੀਓ ਇੱਕ ਕ੍ਰਿਏਟਿਵ ਕਾਮਨਜ਼ ਲਸੰਸ ਹੇਠ ਪ੍ਰਕਾਸ਼ਤ ਕੀਤੀ ਗਈ ਹੈ।
00:04:05.001,00:04:09.000 ਵਿਕੀਪੀਡੀਆ ਵਾਂਗ ਇਸਨੂੰ ਵੀ ਨਕਲ ਕਰਨ, ਮੁੜ-ਤਰਤੀਬੀ ਕਰਨ ਅਤੇ ਸਾਂਝਾ ਕਰਨ ਦੀ ਖੁੱਲ੍ਹ ਹੈ।